ਈਕੋਕ੍ਰਿਟੀਸਿਜ਼ਮ ਦੇ ਸੰਦਰਭ ਵਿੱਚ ਭਾਈ ਵੀਰ ਸਿੰਘ ਦੀ ਕਵਿਤਾ
Zameerpal Kaur
{"title":"ਈਕੋਕ੍ਰਿਟੀਸਿਜ਼ਮ ਦੇ ਸੰਦਰਭ ਵਿੱਚ ਭਾਈ ਵੀਰ ਸਿੰਘ ਦੀ ਕਵਿਤਾ","authors":"Zameerpal Kaur","doi":"10.1080/17448727.2020.1685061","DOIUrl":null,"url":null,"abstract":"ਸਾਰ ਈਕੋਕ੍ਰਿਟੀਸਿਜ਼ਮ (Ecocriticism) 70 ਵਿਆਂ ਦੇ ਦੌਰਾਨ ਵਿਕਸਿਤ ਹੋਈ ਪਹੁੰਚ ਵਿਧੀ ਹੈ| ਇਸ ਵਿਧੀ ਦੁਆਰਾ ਸਾਹਿਤ ਨੂੰ ਵਾਤਾਵਰਨ ਅਤੇ ਕੁਦਰਤੀ ਆਲੇ- ਦੁਆਲੇ ਪ੍ਰਤਿ ਸੁਚੇਤਤਾ ਦੇ ਸੰਦਰਭ ਵਿੱਚ ਪੜ੍ਹਿਆ ਜਾਂਦਾ ਹੈ| ਈਕੋਕ੍ਰਿਟੀਸਿਜ਼ਮ ਦੇ ਅੰਤਰਗਤ ਮਨੁੱਖੀ ਜੀਵਨ ਦੇ ਨਾਲ- ਨਾਲ ਸਮੁੱਚੇ ਬ੍ਰਹਿਮੰਡ, ਜੀਵ- ਜੰਤੂਆਂ, ਜੰਗਲੀ ਜੀਵਨ, ਭੋਜਨ – ਪ੍ਰਣਾਲੀ (Food Chain) ਵਿੱਚ ਮਨੁੱਖ ਦੀ ਥਾਂ, ਜੈਵਿਕ ਵਿਭਿੰਨਤਾ (Bio- diversity), ਪ੍ਰਕ੍ਰਿਤਕ ਸਮਤੋਲ (Ecological balance), ਪ੍ਰਦੂਸ਼ਣ, ਕੀਟਨਾਸ਼ਕਾਂ ਦੀ ਵਰਤੋਂ ਅਤੇ ਇਸਦੇ ਦੁਰ- ਪ੍ਰਭਾਵ ਆਦਿ ਪ੍ਰਤਿ ਬ੍ਰਹਿਮੰਡਕ ਚੇਤਨਾ ਉਪਰ ਬਲ ਦਿੱਤਾ ਜਾਂਦਾ ਹੈ| ਈਕੋਕ੍ਰਿਟੀਸਿਜ਼ਮ ਇੱਕ ਅੰਤਰ- ਅਨੁਸ਼ਸਨੀ ਪਹੁੰਚ ਵਿਧੀ ਹੈ| ਇਹ ਵਿਧੀ ਸਾਹਿਤਕ ਕ੍ਰਿਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਜੀਵ-ਵਿਗਿਆਨ, ਮਾਨਵ- ਵਿਗਿਆਨ, ਵਾਤਾਵਰਨ ਵਿਗਿਆਨ, ਸਮਾਜ-ਸ਼ਾਸਤਰ, ਨਾਰੀਵਾਦ, ਉਤਰ-ਬਸਤੀਵਾਦ, ਸੱਭਿਆਚਾਰਕ ਪ੍ਰਬੰਧ ਆਦਿ ਵੱਖ- ਵੱਖ ਅਨੁਸ਼ਾਸਨਾਂ ਤੋਂ ਅੰਤਰ- ਦ੍ਰਿਸ਼ਟੀਆਂ ਗ੍ਰਹਿਣ ਕਰਦੀ ਹੈ| ਜਦ ਕਿ ਜੀਵ- ਵਿਗਿਆਨ, ਵਾਤਾਵਰਨ ਵਿਗਿਆਨ ਅਤੇ ਪ੍ਰਕ੍ਰਿਤਕ ਸਮਤੋਲ ਆਦਿ ਨਾਲ ਇਸ ਪਹੁੰਚ ਵਿਧੀ ਦਾ ਬਹੁਤ ਨਜਦੀਕੀ ਸਬੰਧ ਹੈ| ਇਸ ਵਿਧੀ ਦੌਰਾਨ ਸਾਹਿਤਕ ਕ੍ਰਿਤਾਂ ਦੀ ਵਾਤਾਵਰਨ ਪ੍ਰਤਿ ਵਿਨਾਸ਼ਕ ਜਾਂ ਸਹਾਇਕ ਭੂਮਿਕਾ ਦੀ ਪੜਚੋਲ ਕੀਤੀ ਜਾਂਦੀ ਹੈ| ਪਦਮ ਭੂਸ਼ਨ ਐਵਾਰਡ ਵਿਜੇਤਾ ਭਾਈ ਵੀਰ ਸਿੰਘ ਪੰਜਾਬੀ ਭਾਸ਼ਾ, ਸਾਹਿਤ, ਧਰਮ, ਦਰਸ਼ਨ, ਚਿੰਤਨ, ਸਮਾਜ ਸੁਧਾਰ ਦੇ ਖੇਤਰ ਵਿੱਚ ਇੱਕ ਬਹੁਪੱਖੀ ਸ਼ਖਸੀਅਤ ਹੈ| ‘ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ’ ਭਾਈ ਵੀਰ ਸਿੰਘ ਨੂੰ ‘ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ’ ਅਤੇ ‘ਪੰਜਾਬੀ ਕਵਿਤਾ ਦੇ ਵਰਡਵਰਥ’ ਵਜੋਂ ਵੀ ਜਾਣਿਆ ਜਾਂਦਾ ਹੈ| ਭਾਈ ਵੀਰ ਸਿੰਘ ਵੀਹਵੀਂ ਸਦੀ ਦਾ ਪ੍ਰਤਿਨਿਧ ਕਵੀ ਹੈ, ਜਿਸ ਦੀ ਕਵਿਤਾ ਦਾ ਸਮੁੱਚਾ ਆਲਾ- ਦੁਆਲਾ ਕੁਦਰਤ ਅਤੇ ਕੁਦਰਤੀ ਜੀਵਨ ਉਪਰ ਅਧਾਰਿਤ ਹੈ| ਭਾਈ ਵੀਰ ਸਿੰਘ ਦੀ ਕਵਿਤਾ ਦੇ ਅੰਤਰਗਤ ਸਿਰਜਨਾਤਮਕਤਾ, ਰੱਹਸਵਾਦ, ਰੁਹਾਨੀਅਤ, ਕਲਪਨਾ ਅਤੇ ਅਨੁਭਵ ਦਾ ਪ੍ਰਗਟਾਵਾ ਕੁਦਰਤੀ ਜੀਵਨ ਵਿੱਚੋਂ ਆਪਣੀ ਹੋਂਦ ਗ੍ਰਹਿਣ ਕਰਦਾ ਹੈ| ਭਾਈ ਵੀਰ ਸਿੰਘ ਮਨੁੱਖੀ ਜੀਵਨ ਤੋਂ ਬਿਨਾਂ ਜੰਗਲੀ ਜਾਨਵਰਾਂ, ਪਸ਼ੂ – ਪੰਛੀ, ਝਰਨੇ, ਪਹਾੜ, ਦਰਿਆ ਆਦਿ ਗੈਰ- ਮਨੁੱਖੀ ਹੋਂਦਾ ਅਤੇ ਵਰਤਾਰਿਆਂ ਲਈ ਵੀ ਓਨਾ ਹੀ ਸੰਵੇਦਨਸ਼ੀਲ ਹੈ| ਈਕੋਕ੍ਰਿਟੀਸਿਜ਼ਮ ਦੀ ਮੁਖ ਧਾਰਨਾ ਅਨੁਸਾਰ ਮਨੁੱਖ ਕਿਸੇ ਵੀ ਤਰ੍ਹਾਂ, ਕੁਦਰਤ ਜਾਂ ਕੁਦਰਤੀ ਵਾਤਾਵਰਨ ਉੱਪਰ ਹਾਵੀ ਨਹੀ ਹੋ ਸਕਦਾ ਅਤੇ ਕੁਦਰਤੀ ਸੋਮਿਆਂ ਦੀ ਕੁਵਰਤੋਂ ਉਪਰ ਮਨੁੱਖ ਦਾ ਕੋਈ ਅਧਿਕਾਰ ਨਹੀਂ ਹੈ| ਭਾਈ ਵੀਰ ਸਿੰਘ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਵੇਂ ‘ਪਿੰਜਰੇ ਪਿਆ ਤੋਤਾ’, ‘ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ’, ‘ਇੱਛਾਬਲ ਤੇ ਡੁੰਘੀਆਂ ਸ਼ਾਮਾਂ’, ‘ਕਿਕਰ’, ‘ਬਿਨਫ੍ਸ਼ਾ ਦਾ ਫੁਲ’,‘ਗੰਗਾ ਰਾਮ’, ‘ਕੋਇਲ ਦੇ ਬਚੇ ਕਾਵਾਂ ਦੇ ਆਲ੍ਹਣੇ’, ‘ਖੇੜਾ’, ‘ਤੋਤਾ’, ‘ਬੁਲਬੁਲ ਤੇ ਰਾਹੀ’, ‘ਬਿਸਮਿਲ ਮੋਰ’, ‘ਫੁੰਡਿਆ ਤੋਤਾ’, ‘ਵਰਜਿਤ ਵਾੜੀ’, ‘ਤ੍ਰੇਲ ਦਾ ਤੁਪਕਾ’, ‘ਇਕ ਵੈਰਾਨ ਬਾਗ’, ‘ਪਦਮ ਬ੍ਰਿਛ ਦੀ ਬਹਾਰ’, ‘ਗੁਲਦਾਊਦੀਆਂ ਆਈਆਂ’, ‘ਮੀਂਹ ਮ੍ਹੇਰ’, ‘ਮੇਰੀਆਂ ਗੁਲਦਾਊਦੀਆਂ ਦੀ ਵਿਦੈਗੀ’ ਆਦਿ ਵਿੱਚ ਇਸੇ ਧਾਰਨਾ ਦਾ ਪ੍ਰਗਟਾਵਾ ਹੋਇਆ ਹੈ| ਹੱਥਲਾ ਪੇਪਰ ਈਕੋਕ੍ਰਿਟੀਸਿਜ਼ਮ ਦੇ ਸੰਦਰਭ ਵਿੱਚ ਆਧੁਨਿਕ ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਕਵਿਤਾ ਦੇ ਅਧਿਐਨ ਉਪਰ ਅਧਾਰਿਤ ਹੈ| ਜਿਸ ਦੇ ਅੰਤਰਗਤ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਰਚਨਾਵਾਂ ਦਾ ਅਧਿਐਨ ਈਕੋਕ੍ਰਿਟੀਸਿਜ਼ਮ ਦੀਆਂ ਵੱਖ- ਵੱਖ ਧਾਰਨਾਵਾਂ ਅਤੇ ਮੂਲ ਸੰਕਲਪਾਂ ਦੇ ਅਧਾਰ ਤੇ ਪ੍ਰਸਤੁਤ ਕੀਤਾ ਜਾਵੇਗਾ|","PeriodicalId":44201,"journal":{"name":"Sikh Formations-Religion Culture Theory","volume":"69 1","pages":"122 - 147"},"PeriodicalIF":0.2000,"publicationDate":"2020-04-02","publicationTypes":"Journal Article","fieldsOfStudy":null,"isOpenAccess":false,"openAccessPdf":"","citationCount":"0","resultStr":null,"platform":"Semanticscholar","paperid":null,"PeriodicalName":"Sikh Formations-Religion Culture Theory","FirstCategoryId":"1085","ListUrlMain":"https://doi.org/10.1080/17448727.2020.1685061","RegionNum":0,"RegionCategory":null,"ArticlePicture":[],"TitleCN":null,"AbstractTextCN":null,"PMCID":null,"EPubDate":"","PubModel":"","JCR":"0","JCRName":"ASIAN STUDIES","Score":null,"Total":0}
引用次数: 0
Abstract
ਸਾਰ ਈਕੋਕ੍ਰਿਟੀਸਿਜ਼ਮ (Ecocriticism) 70 ਵਿਆਂ ਦੇ ਦੌਰਾਨ ਵਿਕਸਿਤ ਹੋਈ ਪਹੁੰਚ ਵਿਧੀ ਹੈ| ਇਸ ਵਿਧੀ ਦੁਆਰਾ ਸਾਹਿਤ ਨੂੰ ਵਾਤਾਵਰਨ ਅਤੇ ਕੁਦਰਤੀ ਆਲੇ- ਦੁਆਲੇ ਪ੍ਰਤਿ ਸੁਚੇਤਤਾ ਦੇ ਸੰਦਰਭ ਵਿੱਚ ਪੜ੍ਹਿਆ ਜਾਂਦਾ ਹੈ| ਈਕੋਕ੍ਰਿਟੀਸਿਜ਼ਮ ਦੇ ਅੰਤਰਗਤ ਮਨੁੱਖੀ ਜੀਵਨ ਦੇ ਨਾਲ- ਨਾਲ ਸਮੁੱਚੇ ਬ੍ਰਹਿਮੰਡ, ਜੀਵ- ਜੰਤੂਆਂ, ਜੰਗਲੀ ਜੀਵਨ, ਭੋਜਨ – ਪ੍ਰਣਾਲੀ (Food Chain) ਵਿੱਚ ਮਨੁੱਖ ਦੀ ਥਾਂ, ਜੈਵਿਕ ਵਿਭਿੰਨਤਾ (Bio- diversity), ਪ੍ਰਕ੍ਰਿਤਕ ਸਮਤੋਲ (Ecological balance), ਪ੍ਰਦੂਸ਼ਣ, ਕੀਟਨਾਸ਼ਕਾਂ ਦੀ ਵਰਤੋਂ ਅਤੇ ਇਸਦੇ ਦੁਰ- ਪ੍ਰਭਾਵ ਆਦਿ ਪ੍ਰਤਿ ਬ੍ਰਹਿਮੰਡਕ ਚੇਤਨਾ ਉਪਰ ਬਲ ਦਿੱਤਾ ਜਾਂਦਾ ਹੈ| ਈਕੋਕ੍ਰਿਟੀਸਿਜ਼ਮ ਇੱਕ ਅੰਤਰ- ਅਨੁਸ਼ਸਨੀ ਪਹੁੰਚ ਵਿਧੀ ਹੈ| ਇਹ ਵਿਧੀ ਸਾਹਿਤਕ ਕ੍ਰਿਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਜੀਵ-ਵਿਗਿਆਨ, ਮਾਨਵ- ਵਿਗਿਆਨ, ਵਾਤਾਵਰਨ ਵਿਗਿਆਨ, ਸਮਾਜ-ਸ਼ਾਸਤਰ, ਨਾਰੀਵਾਦ, ਉਤਰ-ਬਸਤੀਵਾਦ, ਸੱਭਿਆਚਾਰਕ ਪ੍ਰਬੰਧ ਆਦਿ ਵੱਖ- ਵੱਖ ਅਨੁਸ਼ਾਸਨਾਂ ਤੋਂ ਅੰਤਰ- ਦ੍ਰਿਸ਼ਟੀਆਂ ਗ੍ਰਹਿਣ ਕਰਦੀ ਹੈ| ਜਦ ਕਿ ਜੀਵ- ਵਿਗਿਆਨ, ਵਾਤਾਵਰਨ ਵਿਗਿਆਨ ਅਤੇ ਪ੍ਰਕ੍ਰਿਤਕ ਸਮਤੋਲ ਆਦਿ ਨਾਲ ਇਸ ਪਹੁੰਚ ਵਿਧੀ ਦਾ ਬਹੁਤ ਨਜਦੀਕੀ ਸਬੰਧ ਹੈ| ਇਸ ਵਿਧੀ ਦੌਰਾਨ ਸਾਹਿਤਕ ਕ੍ਰਿਤਾਂ ਦੀ ਵਾਤਾਵਰਨ ਪ੍ਰਤਿ ਵਿਨਾਸ਼ਕ ਜਾਂ ਸਹਾਇਕ ਭੂਮਿਕਾ ਦੀ ਪੜਚੋਲ ਕੀਤੀ ਜਾਂਦੀ ਹੈ| ਪਦਮ ਭੂਸ਼ਨ ਐਵਾਰਡ ਵਿਜੇਤਾ ਭਾਈ ਵੀਰ ਸਿੰਘ ਪੰਜਾਬੀ ਭਾਸ਼ਾ, ਸਾਹਿਤ, ਧਰਮ, ਦਰਸ਼ਨ, ਚਿੰਤਨ, ਸਮਾਜ ਸੁਧਾਰ ਦੇ ਖੇਤਰ ਵਿੱਚ ਇੱਕ ਬਹੁਪੱਖੀ ਸ਼ਖਸੀਅਤ ਹੈ| ‘ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ’ ਭਾਈ ਵੀਰ ਸਿੰਘ ਨੂੰ ‘ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ’ ਅਤੇ ‘ਪੰਜਾਬੀ ਕਵਿਤਾ ਦੇ ਵਰਡਵਰਥ’ ਵਜੋਂ ਵੀ ਜਾਣਿਆ ਜਾਂਦਾ ਹੈ| ਭਾਈ ਵੀਰ ਸਿੰਘ ਵੀਹਵੀਂ ਸਦੀ ਦਾ ਪ੍ਰਤਿਨਿਧ ਕਵੀ ਹੈ, ਜਿਸ ਦੀ ਕਵਿਤਾ ਦਾ ਸਮੁੱਚਾ ਆਲਾ- ਦੁਆਲਾ ਕੁਦਰਤ ਅਤੇ ਕੁਦਰਤੀ ਜੀਵਨ ਉਪਰ ਅਧਾਰਿਤ ਹੈ| ਭਾਈ ਵੀਰ ਸਿੰਘ ਦੀ ਕਵਿਤਾ ਦੇ ਅੰਤਰਗਤ ਸਿਰਜਨਾਤਮਕਤਾ, ਰੱਹਸਵਾਦ, ਰੁਹਾਨੀਅਤ, ਕਲਪਨਾ ਅਤੇ ਅਨੁਭਵ ਦਾ ਪ੍ਰਗਟਾਵਾ ਕੁਦਰਤੀ ਜੀਵਨ ਵਿੱਚੋਂ ਆਪਣੀ ਹੋਂਦ ਗ੍ਰਹਿਣ ਕਰਦਾ ਹੈ| ਭਾਈ ਵੀਰ ਸਿੰਘ ਮਨੁੱਖੀ ਜੀਵਨ ਤੋਂ ਬਿਨਾਂ ਜੰਗਲੀ ਜਾਨਵਰਾਂ, ਪਸ਼ੂ – ਪੰਛੀ, ਝਰਨੇ, ਪਹਾੜ, ਦਰਿਆ ਆਦਿ ਗੈਰ- ਮਨੁੱਖੀ ਹੋਂਦਾ ਅਤੇ ਵਰਤਾਰਿਆਂ ਲਈ ਵੀ ਓਨਾ ਹੀ ਸੰਵੇਦਨਸ਼ੀਲ ਹੈ| ਈਕੋਕ੍ਰਿਟੀਸਿਜ਼ਮ ਦੀ ਮੁਖ ਧਾਰਨਾ ਅਨੁਸਾਰ ਮਨੁੱਖ ਕਿਸੇ ਵੀ ਤਰ੍ਹਾਂ, ਕੁਦਰਤ ਜਾਂ ਕੁਦਰਤੀ ਵਾਤਾਵਰਨ ਉੱਪਰ ਹਾਵੀ ਨਹੀ ਹੋ ਸਕਦਾ ਅਤੇ ਕੁਦਰਤੀ ਸੋਮਿਆਂ ਦੀ ਕੁਵਰਤੋਂ ਉਪਰ ਮਨੁੱਖ ਦਾ ਕੋਈ ਅਧਿਕਾਰ ਨਹੀਂ ਹੈ| ਭਾਈ ਵੀਰ ਸਿੰਘ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਵੇਂ ‘ਪਿੰਜਰੇ ਪਿਆ ਤੋਤਾ’, ‘ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ’, ‘ਇੱਛਾਬਲ ਤੇ ਡੁੰਘੀਆਂ ਸ਼ਾਮਾਂ’, ‘ਕਿਕਰ’, ‘ਬਿਨਫ੍ਸ਼ਾ ਦਾ ਫੁਲ’,‘ਗੰਗਾ ਰਾਮ’, ‘ਕੋਇਲ ਦੇ ਬਚੇ ਕਾਵਾਂ ਦੇ ਆਲ੍ਹਣੇ’, ‘ਖੇੜਾ’, ‘ਤੋਤਾ’, ‘ਬੁਲਬੁਲ ਤੇ ਰਾਹੀ’, ‘ਬਿਸਮਿਲ ਮੋਰ’, ‘ਫੁੰਡਿਆ ਤੋਤਾ’, ‘ਵਰਜਿਤ ਵਾੜੀ’, ‘ਤ੍ਰੇਲ ਦਾ ਤੁਪਕਾ’, ‘ਇਕ ਵੈਰਾਨ ਬਾਗ’, ‘ਪਦਮ ਬ੍ਰਿਛ ਦੀ ਬਹਾਰ’, ‘ਗੁਲਦਾਊਦੀਆਂ ਆਈਆਂ’, ‘ਮੀਂਹ ਮ੍ਹੇਰ’, ‘ਮੇਰੀਆਂ ਗੁਲਦਾਊਦੀਆਂ ਦੀ ਵਿਦੈਗੀ’ ਆਦਿ ਵਿੱਚ ਇਸੇ ਧਾਰਨਾ ਦਾ ਪ੍ਰਗਟਾਵਾ ਹੋਇਆ ਹੈ| ਹੱਥਲਾ ਪੇਪਰ ਈਕੋਕ੍ਰਿਟੀਸਿਜ਼ਮ ਦੇ ਸੰਦਰਭ ਵਿੱਚ ਆਧੁਨਿਕ ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਕਵਿਤਾ ਦੇ ਅਧਿਐਨ ਉਪਰ ਅਧਾਰਿਤ ਹੈ| ਜਿਸ ਦੇ ਅੰਤਰਗਤ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਰਚਨਾਵਾਂ ਦਾ ਅਧਿਐਨ ਈਕੋਕ੍ਰਿਟੀਸਿਜ਼ਮ ਦੀਆਂ ਵੱਖ- ਵੱਖ ਧਾਰਨਾਵਾਂ ਅਤੇ ਮੂਲ ਸੰਕਲਪਾਂ ਦੇ ਅਧਾਰ ਤੇ ਪ੍ਰਸਤੁਤ ਕੀਤਾ ਜਾਵੇਗਾ|